ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 27 ਅਕਤੂਬਰ 1670 ਨੂੰ ਕਸ਼ਮੀਰ ਦੇ ਪੁਛ ਜ਼ਿਲੇ ਦੇ ਰਜੌਰੀ ਵਿਖੇ ਹੋਇਆ | ਆਪ ਜੀ ਦੇ ਬਚਪਨ ਦਾ ਨਾਮ ਲਛਮਣ ਦਾਸ ਸੀ। ਆਪ ਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿਤਾ ਤਾਂ ਆਪ ਨੂੰ ਮਾਧੋ ਦਾਸ ਦੇ ਨਾਮ ਨਾਲ ਜਾਣਿਆ ਜਾਣ ਲਗਆਿ। ਗੋਦਾਵਰੀ ਨਦੀ ਦੇ ਕਨਿਾਰੇ ਆਪ ਜੀ ਦੀ ਮੁਲਾਕਾਤ ਸਤੰਬਰ 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਆਪ ਜੀ ਗੁਰੂੁ ਜੀ ਦੇ ਸ਼ਰਧਾਲੂ ਬਣ ਗਏ । ਗੁਰੂ ਜੀ ਨੇ ਹੀ ਆਪ ਜੀ ਨੂੰ ਬੰਦਾ ਸਿੰਘ ਬਹਾਦਰ ਦਾ ਨਾਮ ਦਿੱਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਆਿ। ਆਪ ਨੇ ਸੋਨੀਪਤ ਵਿੱਚ ਖੰਡਾ ਵਿਖੇ ਇਕ ਵੱਡੀ ਸੈਨਾ ਦਾ ਇਕੱਠ ਕੀਤਾ ਅਤੇ ਮੁਗਲ ਸਾਮਰਾਜ ਦੇ ਵਰਿੁੱਧ ਸੰਘਰਸ਼ ਦੀ ਅਗਵਾਈ ਕੀਤੀ | ਆਪ ਦੀ ਪਹਲਿੀ ਵੱਡੀ ਪ੍ਰਾਪਤੀ ਨਵੰਬਰ 1709 ਵਚਿ ਮੁਗਲ ਪ੍ਰਾਂਤ ਦੀ ਰਾਜਧਾਨੀ ਸਮਾਣਾ ਨੂੰ ਜਿੱਤਣ ਦੀ ਸੀ ਅਤੇ ਬਾਅਦ ਵਿਚ ਆਪ ਨੇ ਸਰਹਿੰਦ ਫਤਿਹ ਕੀਤੀ ਤੇ ਸਰਹਿੰਦ ਦੇ ਗਵਰਨਰ ਵਜ਼ੀਰ ਖ਼ਾਨ ਅਤੇ ਦੀਵਾਨ ਸੁਚਾਨੰਦ ਨੂੰ ਮਾਰ ਦਿੱਤਾ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਪੁੱਤਰਾਂ ਦੀ ਸ਼ਹਾਦਤ ਲਈ ਜ਼ਿੰਮੇਵਾਰ ਸਨ। ਪੰਜਾਬ ਵਚਿ ਆਪਣਾ ਅਧਕਿਾਰ ਅਤੇ ਖ਼ਾਲਸਾ ਰਾਜ ਸਥਾਪਤਿ ਕਰਨ ਤੋਂ ਬਾਅਦ, ਆਪ ਨੇ ਜ਼ਮਿੀਂਦਰੀ ਪ੍ਰਣਾਲੀ ਨੂੰ ਖ਼ਤਮ ਕਰ ਦਿੱਤਾ ਅਤੇ ਜ਼ਮੀਨ ਦੇ ਕਾਸ਼ਤਕਾਰਾਂ ਨੂੰ ਜਾਇਦਾਦ ਦੇ ਅਧਕਿਾਰ ਦਿੱਤੇ। ਆਪ ਨੇ ਗੁਰੂ ਨਾਨਕ ਦੇਵ ਜੀ ਅਤੇ ਗੁਰੁ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਸਿੱਕੇ ਅਤੇ ਮੋਹਰਾਂ ਜਾਰੀ ਕੀਤੀਆਂ | 9 ਜੂਨ 1716 ਨੂੰ ਆਪ ਨੂੰ ਮੁਗਲਾਂ ਨੇ ਫੜ ਲਿਆ ਅਤੇ ਦਿੱਲੀ ਵਿਖੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ |