Hari Singh Nalwa

ਸਰਦਾਰ ਹਰੀ ਸਿੰਘ ਨਲਵਾ ਸਿੱਖ ਇਤਹਿਾਸ ਵਿੱਚ ਪ੍ਰਮੁੱਖ ਯੋਧਾ ਤੇ ਜਰਨੈਲ ਹੋਇਆ ਹੈ। ਆਪ ਜੀ ਦਾ ਜਨਮ 28 ਅਪ੍ਰੈਲ 1791 ਨੂੰ ਗੁਜਰਾਂਵਾਲਾ (ਪਾਕਿਸਤਾਨ) ਵਿਖੇ ਹੋਇਆ | ਬਚਪਨ ਵਿੱਚ ਆਪ ਜੀ ਦੀ ਵਿੱਦਿਆ ਜਾਂ ਫੌਜੀ ਸਿੱਖਿਆ ਦਾ ਕੋਈ ਖਾਸ ਯੋਗ ਪ੍ਰਬੰਧ ਨਾ ਹੋ ਸਕਆਿ। ਪਰਮਾਤਮਾ ਵੱਲੋਂ ਹੀ ਆਪ ਨੂੰ ਅਜਹਿੀ ਬੁੱਧੀ ਪ੍ਰਾਪਤ ਹੋਈ ਕਿ ਆਪ ਜੀ ਜੋ ਇੱਕ ਵਾਰੀ ਦੇਖ ਜਾਂ ਸੁਣ ਲੈਂਦੇ, ਉਸ ਨੂੰ ਝੱਟ ਆਪਣੇ ਹਰਿਦੇ ਵਿੱਚ ਵਸਾ ਲੈਂਦੇ। ਲਗਭਗ 15 ਸਾਲ ਦੀ ਉਮਰ ਵਿੱਚ ਆਪ ਨੇ ਦੇਖੋ-ਦੇਖੀ ਸਾਰੇ ਜੰਗੀ ਕਰਤਬਾਂ ਵਿੱਚ ਪ੍ਰਵੀਣਤਾ ਹਾਸਲ ਕਰ ਲਈ। 1805 ਵਿੱਚ ਇੱਕ ਬਸੰਤੀ ਦਰਬਾਰ ਦਾ ਇਕੱਠ ਹੋਇਆ ਜੋ ਮਹਾਰਾਜਾ ਰਣਜੀਤ ਸਿੰਘ ਨੇ ਕਰਤਬ ਦਖਿਾਉਣ ਲਈ ਕਰਾਇਆ ਸੀ। ਇਸ ਵਿੱਚ ਸ. ਹਰੀ ਸਿੰਘ ਨਲਵੇ ਨੇ ਪਹਲਿੀ ਵਾਰੀ ਆਪਣੇ ਕਰਤਬ ਦਖਿਾਏ। ਇਨ੍ਹਾਂ ਕਰਤਬਾਂ ਨੂੰ ਦੇਖ ਕੇ ਮਹਾਰਾਜਾ ਜੀ ਨੇ ਆਪ ਜੀ ਨੂੰ ਆਪਣੀ ਫੌਜ ਵਿੱਚ ਭਰਤੀ ਕਰ ਲਆਿ। ਕੁਝ ਹੀ ਦਿਨਾਂ ਬਾਅਦ ਆਪ ਦੀ ਸ਼ੇਰ ਨਾਲ ਲੜਾਈ ਤੇ ਦਲੇਰੀ ਦੇਖ ਕੇ ਮਹਾਰਾਜੇ ਨੇ ਆਪ ਜੀ ਨੂੰ ਆਪਣੀ ਸ਼ੇਰਦਿਲ ਨਾਮੀ ਰਜਮੈਂਟ ਵਿੱਚ ਸਰਦਾਰੀ ਦੇ ਦਿੱਤੀ | ਆਪ ਨੇ ਕਸੂਰ, ਸਆਿਲਕੋਟ, ਅਟਕ, ਮੁਲਤਾਨ, ਕਸ਼ਮੀਰ, ਪਸਿ਼ਾਵਰ ਅਤੇ ਜਮਰੂਦ ਤੇ ਜਿੱਤਾਂ ਪ੍ਰਾਪਤ ਕੀਤੀਆਂ ਅਤੇ ਸਿੱਖ ਸਾਮਰਾਜ ਦੀਆਂ ਸਰਹੱਦਾਂ ਨੂੰ ਸਿੰਧ ਦਰਆਿ ਤੋਂ ਪਾਰ ਖੈਬਰ ਦਰਵਾਜ਼ੇ ਦੇ ਬਿਲਕੁਲ ਸਿਰੇ ਤਕ ਵਧਾਇਆ | ਆਪ ਜੀ ਨੂੰ ਕਸ਼ਮੀਰ, ਹਜ਼ਾਰਾ ਅਤੇ ਪਸਿ਼ਾਵਰ ਦਾ ਰਾਜਪਾਲ ਬਣਾਇਆ ਗਆਿ । ਆਪ ਜੀ ਦੇ ਰਾਜ ਪ੍ਰਬੰਧ ਤੋ ਖੁਸ਼ ਹੋ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪ ਨੂੰ ਆਪਣੇ ਨਾਮ ਦਾ ਸਿੱਕਾ ਚਲਾਉਣ ਦਾ ਅਧਕਿਾਰ ਦੇ ਦਿੱਤਾ ਜੋ ਕਿ ‘ਹਰੀ ਸਿੰਗੀ’ ਵਜੋਂ ਜਾਣਆਿ ਜਾਂਦਾ ਸੀ | 30 ਅਪ੍ਰੈਲ 1837 ਨੂੰ ਜਮਰੌਦ ਦੇ ਜੰਗੀ ਮੈਦਾਨ ਵਿੱਚ ਅਫ਼ਗਾਨਾਂ ਨਾਲ ਲੜਦੇ ਹੋਏ ਆਪ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ।